ਸ਼ੁੱਭਕਰਨ ਦੇ ਭੋਗ ਦੇ ਖ਼ਰਚੇ ਦੀ ਅਨਾਊਂਸਮੈਂਟ ਵਾਇਰਲ ਹੋਣ ਤੇ ਜਥੇਬੰਦੀ ਦਾ ਬਿਆਨ ਆਇਆ ਸਾਹਮਣੇ (ਵੀਡੀਓ)

ਖਨੌਰੀ ਬਾਰਡਰ ‘ਤੇ ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਸਮੇਂ ਹਰਿਆਣਾ ਪੁਲਸ ਦੀ ਗੋਲ਼ੀਬਾਰੀ ‘ਚ ਮਾਰੇ ਗਏ ਨੌਜਵਾਨ ਸ਼ੁੱਭਕਰਨ ਸਿੰਘ ਦੇ ਭੋਗ ‘ਤੇ ਹੋਏ ਖ਼ਰਚੇ ਬਾਰੇ ਇਕ ਆਡੀਓ ਇੰਟਰਨੈੱਟ ‘ਤੇ ਖ਼ੂਬ ਵਾਇਰਲ ਹੋ ਰਹੀ ਹੈ। ਇਸ ਆਡੀਓ ‘ਚ ਕਿਹਾ ਗਿਆ ਹੈ ਕਿ ਸ਼ੁੱਭਕਰਨ ਦੇ ਭੋਗ ‘ਤੇ ਕਾਫ਼ੀ ਖ਼ਰਚਾ ਆਇਆ ਸੀ, ਜਿਸ ਕਾਰਨ ਉਸ ਦੇ ਭੋਗ ਮੌਕੇ ਇਕੱਠੇ ਹੋਏ ਚੜ੍ਹਾਵੇ ‘ਚੋਂ ਪੈਸੇ ਪਿੰਡ ਦੀਆਂ ਜਥੇਬੰਦੀਆਂ ਵੱਲੋਂ ਮੰਗੇ ਜਾ ਰਹੇ ਹਨ।

ਹੁਣ ਇਕ ਹੋਰ ਆਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਜਥੇਬੰਦੀ ਨੇ ਆਪਣੀ ਸਫ਼ਾਈ ਪੇਸ਼ ਕੀਤੀ ਗਈ ਹੈ। ਇਸ ਆਡੀਓ ‘ਚ ਕਿਹਾ ਗਿਆ ਹੈ ਕਿ ਇਹ ਜਥੇਬੰਦੀ ਵੱਲੋਂ ਕਿਸਾਨ ਅੰਦੋਲਨ ਨੂੰ ਜਾਰੀ ਰੱਖਣ ਲਈ ਪਿੰਡ ਦੀ ਬਾਬਾ ਬੁੱਲਾ ਜੀ ਕਮੇਟੀ ਵੱਲੋਂ 31 ਹਜ਼ਾਰ ਰੁਪਏ ਦਿੱਤੇ ਗਏ ਸਨ, ਪਰ ਹੁਣ ਉਹ ਰਾਸ਼ੀ ਵਾਪਸ ਕੀਤੀ ਜਾ ਰਹੀ ਹੈ।

ਆਡੀਓ ‘ਚ ਅੱਗੇ ਕਿਹਾ ਗਿਆ ਹੈ ਕਿ ਇਕ ਅਨਾਊਂਸਮੈਂਟ ਦੀ ਰਿਕਾਰਡਿੰਗ ਵਾਇਰਲ ਹੋ ਰਹੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਸ਼ੁੱਭਕਰਨ ਦੇ ਭੋਗ ‘ਤੇ ਖ਼ਰਚਾ ਜ਼ਿਆਦਾ ਹੋਣ ਕਾਰਨ ਜਥੇਬੰਦੀਆਂ ਵੱਲੋਂ ਭੋਗ ‘ਤੇ ਇਕੱਠੇ ਹੋਏ ਚੜ੍ਹਾਵੇ ‘ਚੋਂ ਰਾਸ਼ੀ ਦੀ ਮੰਗ ਕੀਤੀ ਗਈ ਹੈ। ਇਸ ਬਾਰੇ ਆਡੀਓ ‘ਚ ਕਿਹਾ ਗਿਆ ਹੈ ਕਿ ਅਜਿਹੀ ਕੋਈ ਵੀ ਮੰਗ ਜਥੇਬੰਦੀ ਵੱਲੋਂ ਨਹੀਂ ਕੀਤੀ ਗਈ ਹੈ।

ਆਡੀਓ ‘ਚ ਕਿਹਾ ਗਿਆ ਹੈ ਕਿ ਜਥੇਬੰਦੀ ਵੱਲੋਂ ਮੱਥਾ ਟਿਕਾਈ ਦੀ ਰਾਸ਼ੀ ‘ਚੋਂ ਕੋਈ ਵੀ ਪੈਸਾ ਨਹੀਂ ਮੰਗਿਆ ਗਿਆ। ਜਥੇਬੰਦੀ ਵੱਲੋਂ ਕਿਸਾਨ ਅੰਦੋਲਨ ਨੂੰ ਜਾਰੀ ਰੱਖਣ ਲਈ ਰਾਸ਼ੀ ਦੀ ਮੰਗ ਕੀਤੀ ਗਈ ਸੀ, ਪਰ ਸ਼ੁੱਭਕਰਨ ਦੇ ਭੋਗ ਦੇ ਚੜ੍ਹਾਵੇ ‘ਚੋਂ ਕੋਈ ਵੀ ਪੈਸਾ ਨਹੀਂ ਮੰਗਿਆ ਗਿਆ ਹੈ।

About admin

Check Also

ਸਕੂਲ ਚ ਹੀ ਨੌਜਵਾਨ ਅਧਿਆਪਕਾ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਦੇਖ ਸਭ ਦੇ ਉੱਡੇ ਹੋਸ਼

ਕਪੂਰਥਲਾ : ਕਪੂਰਥਲਾ ਦੇ ਆਰ. ਸੀ. ਐੱਫ ਕੈਂਪਸ ਵਿਚ ਦਿਵਿਆਂਗ ਬੱਚਿਆਂ ਲਈ ਚੱਲ ਰਹੇ ‘ਜੈਕ …

Leave a Reply

Your email address will not be published. Required fields are marked *