ਇਸ ਸਮੇਂ ਪੰਜਾਬੀ ਇੰਡਸਟਰੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਪੰਜਾਬੀ ਗਾਇਕ ਰਣਜੀਤ ਬਾਵਾ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਗਿਆ ਹੈ। ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਮੋਹਾਲੀ ਸਥਿਤ ਰਣਜੀਤ ਬਾਵਾ ਦੀ ਰਿਹਾਇਸ਼ ‘ਤੇ ਇਨਕਮ ਟੈਕਸ ਵਿਭਾਗ ਦੀ ਟੀਮ ਪੜਤਾਲ ਕਰ ਰਹੀ ਹੈ।
ਇਨਕਮ ਟੈਕਸ ਵਿਭਾਗ ਵੱਲੋਂ ਪੰਜਾਬੀ ਗਾਇਕ ਦੇ 4 ਠਿਕਾਣਿਆਂ ‘ਤੇ ਰੇਡ ਕੀਤੀ ਗਈ ਹੈ। ਇਸ ਤੋਂ ਇਲਾਵਾ ਇਨਕਮ ਟੈਕਸ ਵਿਭਾਗ ਵੱਲੋਂ ਬਟਾਲਾ ਵਿਖੇ ਉਨ੍ਹਾਂ ਦੇ PA ਦੇ ਘਰ ਦੇ ਘਰ ‘ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਇਸ ਸਭ ਤੋਂ ਇਲਾਵਾ ਇਨਕਮ ਟੈਕਸ ਵਿਭਾਗ ਵੱਲੋਂ ਗਾਇਕ ਦੇ ਚੰਡੀਗੜ੍ਹ ਸਥਿਤ ਦਫ਼ਤਰ ‘ਤੇ ਵੀ ਛਾਪੇਮਾਰੀ ਕੀਤੀ ਗਈ ਹੈ।
ਇਨਕਮ ਟੈਕਸ ਵਿਭਾਗ ਨੇ ਅੱਜ ਤੱਕ ਕੁਝ ਵੀ ਨੀ ਦਸਿਆ ਕਿ ਰਣਜੀਤ ਬਾਵਾ ਦੇ ਘਰੋਂ ਕੀ ਮਿਲਿਆ ਹੈ ਜਦੋ ਹੀ ਇਸਦੇ ਬਾਰੇ ਕੋਈ ਜਾਣਕਾਰੀ ਆਓਂਦੀ ਹੈ ਅਸੀਂ ਸਭ ਤੋਂ ਪਹਿਲਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਰ ਖ਼ਬਰ ਸਭ ਤੋਂ ਪਹਿਲਾ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੈਜ ਨੂੰ ਲਾਇਕ ਜਰੂਰ ਕਰ ਲਵੋ ਜੀ