2 ਦਿਨ ਪਹਿਲਾਂ ਅਬਦੁੱਲਾਪੁਰ ਬਸਤੀ ਦੇ ਵਿਚ ਘਰ ਦੇ ਬਾਹਰ ਸਾਈਕਲ ਚਲਾਉਂਦੇ ਸਮੇਂ ਲਾਪਤਾ ਹੋਏ 7 ਸਾਲਾ ਸਹਿਜ ਦੀ ਲਾ-ਸ਼ ਐਤਵਾਰ ਸਵੇਰੇ ਦੋਰਾਹਾ ਨਹਿਰ ਦੇ ਵਿੱਚੋ ਬਰਾਮਦ ਹੋਇਆ ਹੈ। ਸਹਿਜ ਦਾ ਕ-ਤ-ਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਹੀ ਸਕੇ ਤਾਏ ਨੇ ਪਰਿਵਾਰਕ ਰੰਜਿਸ਼ ਦੇ ਚੱਲਦੇ ਕੀਤਾ ਹੈ।
ਪੁਲਸ ਪੁੱਛਗਿੱਛ ਦੌਰਾਨ ਤਾਏ ਨੇ ਗੁਨਾਹ ਕਬੂਲ ਕਰ ਲਿਆ ਤੇ ਉਸ ਦੀ ਨਿਸ਼ਾਨਦੇਹੀ ਦੇ ਉੱਤੇ ਹੀ ਸਹਿਜ ਦੀ ਲਾ-ਸ਼ ਨਹਿਰ ਦੇ ਵਿੱਚੋ ਬਰਾਮਦ ਕੀਤੀ ਗਈ ਹੈ। ਪੁੱਤ ਦੀ ਮੌ-ਤ ਦਾ ਪਤਾ ਚੱਲਦੇ ਹੀ ਮਾਂ-ਬਾਪ ਦਾ ਰੋ-ਰੋ ਕੇ ਬੁਰਾ ਹਾਲ ਹੈ। ਫਿਲਹਾਲ ਪੁਲਸ ਨੇ ਲਾ-ਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਲਾ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ
ਅਤੇ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਹਿਜ ਦੋ-ਭੈਣਾਂ ਦਾ ਇਕਲੌਤਾ ਭਰਾ ਸੀ। ਇਕ ਭੈਣ 19 ਸਾਲ ਅਤੇ ਦੂਜੀ 15 ਸਾਲ ਹੈ। ਲੰਬੀਆਂ ਅਰਦਾਸਾਂ ਪਿੱਛੋਂ ਲਗਭਗ 8 ਸਾਲ ਬਾਅਦ ਸਹਿਜ ਨੇ ਜਨਮ ਲਿਆ ਸੀ। ਸਹਿਜ ਪਰਿਵਾਰ ਦਾ ਲਾਡਲਾ ਸੀ।
ਸਹਿਜ ਪਹਿਲੀ ਜਮਾਤ ਵਿਚ ਪੜ੍ਹਦਾ ਸੀ। ਕ-ਤ-ਲ ਕਰਨ ਵਾਲਾ ਸਹਿਜ ਦਾ ਤਾਇਆ ਅਤੇ ਮਾਸੜ ਦੋਵੇਂ ਲੱਗਦਾ ਹੈ ਕਿਉਂਕਿ ਦੋਵੇਂ ਭਰਾਵਾਂ ਦਾ ਵਿਆਹ ਦੋਵੇਂ ਭੈਣਾਂ ਨਾਲ ਹੋਇਆ ਸੀ। ਕਾਫੀ ਸਮੇਂ ਤੋਂ ਪਰਿਵਾਰ ਵਿਚਾਲੇ ਜਾਇਦਾਦ ਨੂੰ ਲੈ ਕੇ ਆਪਸੀ ਵਿਵਾਦ ਚੱਲ ਰਿਹਾ ਸੀ
ਅਤੇ ਕੁੱਝ ਮਹੀਨੇ ਪਹਿਲਾਂ ਹੀ ਦੋਵਾਂ ਭਰਾਵਾਂ ਨੇ ਘਰ ਵਿਚ ਕੰਧ ਕਰਕੇ ਆਪੋ ਆਪਣਾ ਹਿੱਸਾ ਵੰਡ ਲਿਆ ਸੀ। ਸਹਿਜ ਦੀ ਵੱਡੀ ਭੈਣ ਦਾ ਵਿਆਹ ਹੋ ਚੁੱਕਾ ਹੈ ਅਤੇ ਪਿਤਾ ਆਟੋ ਚਲਾਉਂਦਾ ਹੈ।